Skip to main content

Posts

ਸੂਰਜ ਨਗਰ ਅਤੇ ਜੁਝਾਰ ਨਗਰ ਦੇ ਲੋਕਾਂ ਵਲੋਂ ਜਗਬੀਰ ਸਿੰਘ ਸੋਖੀ ਨੂੰ ਘਰ ਘਰ ਬੁਲਾਇਆ ਗਿਆ।

ਜਿਓਂ ਹੀ ਲੁਧਿਆਣਾ ਨਗਰ ਨਿਗਮ ਚੋਣਾਂ ਦਾ ਬਿਗਲ ਵੱਜਿਆ, ਲੋਕਾਂ ਵਲੋਂ ਆਪਣੇ ਮਨ-ਪਸੰਦੀ ਨੇਤਾ ਨੂੰ ਘਰ ਘਰ ਬੁਲਾ ਕੇ ਸਵਾਗਤ ਕੀਤਾ ਜਾ ਰਿਹਾ ਹੈ।ਬੀਤੇ ਦਿਨੀਂ ਹੀ ਵਾਰਡ ਨੰਬਰ 36 ਚ ਪੈਂਦੇ ਸੂਰਜ ਨਗਰ ਅਤੇ  ਜੁਝਾਰ ਨਗਰ ਮੁਹੱਲੇ ਦੇ ਲੋਕਾਂ ਨੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਨੂੰ ਘਰ ਘਰ ਬੁਲਾ ਕੇ ਭਰਵੇਂ ਹੁੰਗਾਰੇ ਦਾ ਸਕੇਂਤ ਦਿੱਤਾ। ਇਸ ਸਮੇਂ ਲੋਕਾਂ ਨੇ ਇਕੱਠੇ ਹੋ ਕੇ ਜਗਬੀਰ ਸਿੰਘ ਸੋਖੀ ਨਾਲ ਕਾਫ਼ੀ ਵਿਚਾਰ ਸਾਂਝੇ ਕੀਤੇ।ਆਉਣ ਵਾਲੇ  ਸਮੇਂ ਵਿੱਚ ਮੋਢੇ ਨਾਲ ਮੋਢਾ ਲਾ ਖੜਨ ਦਾ ਭਰੋਸਾ ਦਿੱਤਾ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਅਸੀਂ ਕਿਸੇ ਵੀ ਨਾਗਰਿਕ ਦੀ ਕੋਈ ਵੀ ਪ੍ਰੇਸ਼ਾਨੀ ਨੂੰ ਅਣਗੌਲਿਆ ਨਹੀਂ ਕਰ ਸਕਦੇ।ਲੋਕਾਂ ਨੇ ਵੀ ਜਗਬੀਰ ਸਿੰਘ ਸੋਖੀ ਲਈ ਹਾਂ ਦਾ ਨਾਹਰਾ ਦਿੱਤਾ ਅਤੇ ਉਹਨਾਂ ਨੂੰ ਇਸ ਵਾਰ ਫੇਰ ਜਿਤਾਉਣ ਵਿਸ਼ਵਾਸ ਦਿਵਾਇਆ।ਇਸ ਤੋਂ ਇਲਾਵਾ ਲੋਕਾਂ ਨੇ ਕਿਹਾ ਕਿ ਸੋਖੀ ਜੀ ਇਹੋ ਜਿਹੇ ਨੇਤਾ ਹਨ, ਜੋ ਕਿ ਸਾਨੂੰ ਆਪਣੇ ਪਰਿਵਾਰ ਦੇ ਮੁੱਖੀ ਵਜੋਂ ਜਾਪਦੇ ਹਨ ਅਤੇ ਜੋ ਹਰ ਸਮੇਂ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਅਤੇ ਉਸ ਦਾ ਤੁਰੰਤ ਹੱਲ ਕੱਢਣ ਲਈ ਤੱਤਪਰ ਰਹਿੰਦੇ ਹਨ।ਇਸ ਸਮੇਂ ਕੁਝ ਹੋਰ ਸ਼ਖਸੀਅਤਾਂ ਜਥੇਦਾਰ ਸੁਖਵਿੰਦਰ ਸਿੰਘ , ਜਥੇਦਾਰ ਰਵੇਲ ਸਿੰਘ ਸੋਨੀ, ਜਥੇਦਾਰ ਸੁੱਚਾ ਸਿੰਘ, ਸੋਢੀ ਜੀ, ਜਗਿੰਦਰ ਸੋਖੀ,ਅਵਤਾਰ ਸਿੰਘ ਹਾਂਡਾ, ਮਾਤਾ ਵਿਦਿਆ ਕੌਰ ਹਾਂਡਾ, ਨਰਿੰਦਰ ਨੋਨਾ, ਜਸਵ

ਵਿਦਿਆਰਥੀਆਂ ਦੀ ਲੜਾਈ ਵਿਚ ਡੀਐਸਪੀ ਨੇ ਖੁਦ ਨੂੰ ਮਾਰੀ ਗੋਲੀ, ਹੋਈ ਮੌਤ

ਫਰੀਦਕੋਟ ਦੇ ਜੈਤੋ ‘ਚ ਕਾਲਜ ਦੇ ਵਿਦਿਆਰਥੀਆਂ ਵਲੋਂ ਦਿੱਤੇ ਗਏ ਧਰਨੇ ਦੌਰਾਨ ਮਾਹੌਲ ਉਸ ਸਮੇਂ ਤਨਾਅਪੂਰਣ ਹੋ ਗਿਆ ਜਦੋਂ ਵਿਦਿਆਰਥੀਆਂ ਦੇ 2 ਗੁਟਾਂ ‘ਚ ਲੜਾਈ ਹੋ ਗਈ।ਸੂਤਰਾਂ ਮੁਤਾਬਕ, ਵਿਦਿਆਰਥੀਆਂ ਦੇ ਝਗੜੇ ਨੂੰ ਸੁਲਝਾਉਣ ਗਏ ਡੀ.ਐੱਸ.ਪੀ ਜੈਤੋ ਬਲਜਿੰਦਰ ਸਿੰਘ ਸੰਧੂ ਵੱਲੋਂ ਖੁਦ ਨੂੰ ਗੋਲੀ ਮਾਰ ਲਈ ਕੇ ਖੁਦਕੁਸ਼ੀ ਕਰ ਲਈ ਗਈ। ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਵਿਦਿਆਰਥੀਆਂ ਦੇ ਇੱਕ ਧੜੇ ਦੇ ਦਬਾਅ ਵਿਚ ਆ ਕੇ ਇਹ ਕਦਮ ਚੁੱਕਿਆ ਸੀ। ਗੋਲੀ ਲੱਗਣ ਕਾਰਨ ਜ਼ਖਮੀ ਹੋਏ ਡੀ. ਐੱਸ. ਪੀ. ਬਲਜਿੰਦਰ ਸਿੰਘ ਸੰਧੂ ਨੂੰ ਤੁਰੰਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਜ਼ਖਮ ਗੰਭੀਰ ਹੋਣ ਕਾਰਨ ਉਹਨਾਂ ਦੀ ਮੌਤ ਹੋ ਗਈ। ਮੌਕੇ ‘ਤੇ ਪਹੁੰਚੀ ਪੁਲਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਮ੍ਰਿਤਕ ਵੱਲੋਂ ਆਪਣੇ ਅਤੇ ਪੁਲਿਸ ‘ਤੇ ਵਿਦਿਆਰਥੀਆਂ ਦੇ ਇਕ ਧੜੇ ਵੱਲੋਂ ਲਗਾਏ ਜਾ ਰਹੇ ਇਲਜ਼ਾਮਾਂ ਨੂੰ ਸਹਿਣ ਨਹੀਂ ਕੀਤਾ ਜਾ ਸਕਿਆ। ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਕੈਂਪਸ ‘ਚ ਵਾਪਰੀ ਇਸ ਘਟਨਾ ‘ਚ ਧਰਨੇ ‘ਤੇ ਬੈਠੇ ਧੜੇ ਨੇ ਡੀ ਐਸ ਪੀ ‘ਤੇ ਪੱਖਪਾਤ ਦਾ ਦੋਸ਼ ਲਗਾਇਆ ਸੀ।

Why Lok Insaaf Party is becoming favorite of Punjabi NRIs ?

Lok Insaaf Party -LIP is youngest party of Punjab. Lead by stalwart Simarjeet Singh Bains.LIP is expanding at very fast rate in Malwa region of Punjab Thanks to popularity of its head for his anti-corruption sting operations. But it is worrying its own alliance partners AAP. AAP leadership in Delhi worrying from inclination of NRI towards LIP after 2017 election results.

Sena Jal By Indian Army

 एक नया_ड्रिंकिंग_वाटर आया है मार्किट में। 6 रूपये का आधा लीटर और 10 का एक लीटर। नाम है #सेना_जल इस को लांच किया है जरनल विपिन रावत जी की पत्नी मधुलिका रावत ने। जिन की मदद की है सेना के अफसरों की पत्नी ने। इस से होने वाली कमाई शहीद जवानों की फैमिली को दी जायेगी। मैं सम्मान करता हूँ और सलाम करता हूँ AWWA को। ये एसोसिएशन में जवानों और अफसरों की पत्नियां शामिल हैं। AWWA का प्रमुख काम देशभर में शहीद सैनिकों की पत्नी और बच्चों की मदद करना है। इन होने ये काम शुरू किया है इनके पास टीवी और पेपर में ऐड देने का बजट नहीं है। इसलिए मैं इस को प्रमोट कर रहा हूँ 100 लोग तक भी सेना जल पहुँच जायेगा तो मेरा प्रयास सफल होगा। अब पानी भी सेना की मदद का जरिया है। रुकें नहीं, शर्माएं नहीं, जम के शेयर करें, क्योंकि कुछ दायित्व हमारे भी, उनके लिए अवश्य हैं।👇

ਵਿੱਕੀ ਗੌਂਡਰ ਐਨਕਾਊਂਟਰ ਸਬੰਧੀ

ਨਾ ਮੈਂ ਡਿੱਠਾ ਨਾ ਮੈਂ ਜਾਣਾ, ਗੌਂਡਰ ਕੌਣ ਵਿਚਾਰਾ, ਪਰ ਇੱਕ ਪੰਜਾਬੀ ਪੁੱਤ ਮਰਨ ਦਾ, ਝਟਕਾ ਪਿਆ ਕਰਾਰਾ। ਰਾਸ਼ਟਰੀ ਪੱਧਰ ਦਾ ਇੱਕ ਖਿਡਾਰੀ, ਤੁਰ ਗਿਆ ਭੰੰਗ ਦੇ ਭਾਣੇ। ਜਿੱਤੇ ਮੈਡਲ ਕੰਮ ਨਾ ਆਏ, ਸੜ ਗਏ ਚਿਤਾ ਸਿਰਹਾਣੇ। ਬੇਰੁਜ਼ਗਾਰੀ ਅਤੇ ਬੁਰੇ ਹਾਲਾਤਾਂ, ਇਸ ਪੁੱਠੇ ਰਾਹ ਪਾਇਆ। ਜਿਹਨੂੰ ਕਦੇ ਸਨਮਾਨਿਤ ਕੀਤਾ, ਅੱਜ ਹੱਥੀਂ ਮਾਰ ਮੁਕਾਇਆ। ਭੋਗ ਗਿਆ ਲੇਖਾਂ ਦਾ ਲਿਖਿਆ, ਮਾਪਿਆਂ ਦਾ ਲੱਕ ਤੋੜ ਗਿਆ। ਦੇਸ਼ ਦੇ ਗੰਦੇ ਸਿਸਟਮ ਉੱਪਰ, ਪ੍ਰਸ਼ਨ ਚਿੰਨ੍ਹ ਇੱਕ ਛੋੜ ਗਿਆ। ਜੇ ਐਹੋ ਜਿਹੇ ਗੱਭਰੂ ਪੁੱਤਰ, ਕੰਮ ਦੇਸ਼ ਦੇ ਆ ਜਾਂਦੇ। ਸਿਰ ਦੇ ਕੇ ਦੁਸ਼ਮਣ ਦੀਆਂ ਤੋਪਾਂ, ਨੂੰ ਵੀ ਚੁੱਪ  ਕਰਾ ਜਾਂਦੇ। ਕੀ ਗੁਜਰੀ ਹੋਊ ਮਾਪਿਆਂ ਉੱਤੇ, ਜੋ ਜਿਉਂਦੇ ਜੀਅ ਮੋਏ। ਵਿੱਚ ਗਰੀਬੀ ਪਾਲ ਪੜ੍ਹਾਇਆ, ਸੁਪਨੇ ਕਈ ਸੰਜੋਏ। ਪੁੱਤ ਦੀ ਲਾਸ਼ ਨੂੰ ਮੋਢਾ ਦੇਣਾ, ਧੰਨ ਮਾਪਿਆਂ ਦਾ ਜੇਰਾ, ਚਿਰਾਗ ਬੁਝੇ ਯਾਰਾ ਜਿਥੇ, ਛਾਇਆ ਘਰੀਂ ਹਨੇਰਾ।    

ਗੈਂਗਸਟਰ ਵਿੱਕੀ ਗੌਂਡਰ ਦਾ ਹੋਇਆ ਐਨਕਾਊਂਟਰ

ਪੰਜਾਬ ਦੇ ਅਤਿ ਲੋੜੀਂਦੇ ਅਤੇ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਸਣੇ ਤਿੰਨ ਗੈਂਗਸਟਰਾਂ ਦੇ ਅੱਜ ਇਕ ਪੁਲਿਸ ਮੁਕਾਬਲੇ ਵਿਚ ਹਲਾਕ ਹੋਣ ਦੀ ਸੂਚਨਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਇਹ ਦੱਸ ਰਹੀ ਹੈ ਕਿ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਬੁੱਢਾ ਨਾਂਅ ਦੇ ਤਿੰਨ ਗੈਂਗਸਟਰ ਅੱਜ ਪੁਲਿਸ ਨਾਲ ਪੰਜਾਬ-ਰਾਜਸਥਾਨ ਸਰਹੱਦ ’ਤੇ ਹੋਈ ਮੁਠਭੇੜ ਵਿਚ ਮਾਰੇ ਗਏ।  ਅਧਿਕਾਰਤ ਪੁਲਿਸ ਹਲਕੇ ਅਜੇ ਇਸ ਗੱਲ ਦੀ ਪੁਸ਼ਟੀ ਕਰਨ ਲਈ ਸਾਹਮਣੇ ਨਹੀਂ ਆ ਰਹੇ। ਵਰਨਣਯੋਗ ਹੈ ਕਿ ਕਈ ਅਹਿਮ, ਸੰਗੀਨ ਅਤੇ ਸਨਸਨੀਖੇਜ਼ ਮਾਮਲਿਆਂ ਵਿਚ ਲੋੜੀਂਦਾ ਵਿੱਕੀ ਗੌਂਡਰ ਪੰਜਾਬ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਸੀ ਅਤੇ ਉਹੀ ਕਈ ਵਾਰ ਚਕਮਾ ਦੇ ਕੇ ਪੁਲਿਸ ਦੀ ਘੇਰਾਬੰਦੀ ਦੇ ਬਾਵਜੂਦ ਫ਼ਰਾਰ ਹੋਣ ਵਿਚ ਸਫ਼ਲ ਰਿਹਾ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪੁਲਿਸ ਦੀ ਗਿਰਫ਼ਤ ਵਿਚ ਆਉਣ ਤੋਂ ਬਾਅਦ ਪਿਛਲੇ ਵਰ੍ਹੇ ਨਾਭਾ ਜੇਲ੍ਹ ਬਰੇਕ ਮਾਮਲੇ ਦੌਰਾਨ ਵਿੱਕੀ ਗੌਂਡਰ ਉਹਨਾਂ ਦੋਸ਼ੀਆਂ ਵਿਚ ਸ਼ਾਮਿਲ ਸੀ ਜੋ ਜੇਲ੍ਹ ਤੋੜ ਕੇ ਭੱਜਣ ਵਿਚ ਸਫ਼ਲ ਹੋ ਗਏ ਸਨ। ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਪੰਜਾਬ-ਰਾਜਸਥਾਨ ਬਾਰਡਰ ਦੇ ਕੋਲ ਹਿੰਦੂਕੋਟਮਲ ਇਲਾਕੇ ਵਿੱਚ ਐਨਕਾਊਂਟਰ ਦੌਰਾਨ ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਿਕ ਐਨਕਾਊਂਟਰ ਵਿੱਚ ਗੌਂਡਰ ਦੇ ਸਾਥੀ ਪ੍ਰੇਮਾ ਲਾਹੌਰੀਆ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਵਿੱਕੀ ਗੌਂਡਰ ਨਾਭਾ ਜੇਲ ਬ੍ਰੇਕ