“ਪਿਸਟਲ ਤਾਂ ਮਿਲਣ ਬਜ਼ਾਰੋਂ
ਜਿਗਰੇ ਨਾ ਮਿਲਦੇ ਬਈ “
ਇਹ ਗੱਲ ਯੂਕਰੇਨ ਤੇ ਪੂਰੀ ਢੁਕਦੀ ਹੈ। ਇਕੱਲੇ ਹਥਿਆਰਾਂ ਨਾਲ ਜੰਗਾਂ ਜਿੱਤੀਆਂ ਜਾ ਸਕਦੀਆਂ ਹੁੰਦੀਆਂ ਤਾਂ ਇਹ ਜੰਗ ਕੱਦੋਂ ਦੀ ਖਤਮ ਹੋ ਜਾਣੀ ਸੀ। ਕਬਜ਼ਾ ਕਰਨ ਆਏ ਬਾਹਰੀ ਧਾੜਵੀ ਨਾਲ਼ੋਂ ਆਪਣੇ ਘਰ ਬਚਾਉਣ ਲਈ ਮੁਕਾਬਲਾ ਕਰਨ ਵਾਲੇ ਹਮੇਸ਼ਾ ਜ਼ਿਆਦਾ ਸ਼ਿੱਦਤ ਨਾਲ ਲੜਦੇ ਹਨ।
24 ਫ਼ਰਬਰੀ ਨੂੰ ਯੂਕਰੇਨ ਤੇ ਕੀਤੇ ਜ਼ਬਰਦਸਤ ਹਵਾਈ ਤੇ ਜ਼ਮੀਨੀ ਹਮਲੇ ਤੋਂ ਕੁਝ ਘੰਟੇ ਬਾਅਦ ਇਹ ਅਫ਼ਵਾਹ ਫੈਲ ਗਈ ਕੇ ਜ਼ੇਲਇੰਸਕੀ ਦੇਸ਼ ਛੱਡ ਕੇ ਭੱਜ ਗਿਆ ਹੈ. ਅਮਰੀਕਾ ਸਮੇਤ ਜ਼ਿਆਦਾਤਰ ਪੱਛਮੀ ਦੇਸ਼ ਇਹ ਮੰਨ ਰਹੇ ਸਨ ਕੇ 3-4 ਦਿਨਾਂ ਵਿੱਚ ਕੀਵ ਹਾਰ ਮੰਨ ਲਵੇਗਾ। ਪਰ ਜ਼ੇਲਇੰਸਕੀ ਦਾ ਉਸ ਟਾਈਮ ਡੱਟ ਕੇ ਖਲੌਣਾ ਠੀਕ ਉਸੇ ਤ੍ਰਾਹ ਸੀ ਜਿਵੇ ਕਿਸਾਨੀ ਅੰਦੋਲਨ ਦੇ ਨਾਜ਼ੁਕ ਮੌਕੇ ਤੇ ਰਕੇਸ਼ ਟਕੈਟ ਦੇ ਹੰਜੂ ਤੇ ਉਸਦਾ ਸਟੈਂਡ। ਜ਼ੇਲਇੰਸਕੀ ਦਾ ਕਹਿਣਾ “ ਮੈਨੂੰ ਏਅਰ ਲਿਫ਼ਟ ( ਦੇਸ਼ ਚੋ ਬਾਹਰ ਕੱਢਣ ) ਦੀ ਲੋੜ ਨਹੀਂ ਬਲਕਿ ਮੈਨੂੰ ਲੜ੍ਹਨ ਲਈ ਹਥਿਆਰਾਂ ਦੀ ਲੋੜ ਹੈ। ਤੇ ਉਸਤੋਂ ਬਾਅਦ ਤਾਂ ਇਤਿਹਾਸ ਸਿਰਜਿਆ ਗਿਆ। ਕੀਵ , ਖ਼ਰਕੀਵ ਤੇ ਹੇਰਸੋਂਨ ਦੀ ਜਿੱਤ ਨੇ ਜਿਹੜਾ ਇਤਿਹਾਸ ਸਿਰਜਿਆ ਇਹ ਆਉਣ ਵਾਲੀਆਂ ਕਈ ਪੁਸ਼ਤਾਂ ਲਈ ਮਿਸਾਲ ਬਣ ਗਿਆ ਹੈ।
ਜ਼ੇਲਇੰਸਕੀ ਦੇ ਹੌਸਲੇ ਤੇ ਅਗਵਾਈ ਤੇ ਸਬਤੋਂ ਵੱਧ ਯੂਕਰੇਨ ਦੇ ਲੋਕਾਂ ਦੀ ਬਹਾਦਰੀ ਅੱਗੇ ਰੂਸ ਵਰਗੀ ਪਰਮਾਣੂ ਮਹਾਂ ਸ਼ਕਤੀ ਦੇ ਪੈਰ ਉੱਖੜ ਗਏ ਨੇ।
ਉੱਗੇ ਰੂਸੀ ਤੇ ਸਾਬਕਾ ਚੈੱਸ ਚੈੰਪਿਯਨ ਗੈਰੀ ਕਸਪਰੋਵਿੱਚ ਦਾ ਕਹਿਣਾ ਹੈ “ਰੂਸ ਦੇ ਸ਼ਾਸਕ ਪੁਤਿਨ ਦੀਆਂ ਪਰਮਾਣੂ ਧਮਕੀਆਂ ਤੋਂ ਬਿਲਕੁਲ ਡਰਨ ਦੀ ਲੋੜ ਨਹੀਂ ਕਿਉਂਕਿ ਰੂਸ ਏਦਾਂ ਕਰਕੇ 20 ਹੋਰ ਟੁਕੜਿਆਂ ਵਿੱਚ ਟੁੱਟ ਜਾਵੇਗਾ , ਯੂਕਰੇਨ ਨੂੰ ਹੋਰ ਹਥਿਆਰ ਤੇ ਮਾਲੀ ਮੱਦਦ ਦੇਕੇ ਹੀ ਰੂਸ ਦੀ ਸਾਮਰਾਜਵਾਦੀ ਸੋਚ ਨੂੰ ਨੱਥ ਪਾਈ ਜਾ ਸਕਦੀ ਹੈ। “
photos : Feb 24 ,2022 and 14 Nov 2022
Comments
Post a Comment