ਉੱਤਰਾਖੰਡ: ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਹੇਮਕੁੰਟ ਯਾਤਰਾ ਬਾਰੇ ਬੀਤੇ ਦਿਨ ਤੋਂ ਉੱਡੀ ਉਸ ਅਫਵਾਹ ਦਾ ਖੰਡਨ ਕੀਤਾ ਹੈ ਜਿਸ ਰਾਹੀਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ੍ਰੀ ਹੇਮਕੁੰਟ ਸਾਹਿਬ ਵਿਖੇ 5000 ਦੇ ਕਰੀਬ ਸੰਗਤ ਫਸੀ ਹੋਈ ਹੈ ਤੇ ਸੜਕ ਟੁੱਟ ਚੁੱਕੀ ਹੈ। ਉਕਤ ਲਿਖਤੀ ਸੁਨੇਹੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਦਰਤੀ ਕਰੋਪੀ ਤੇ ਭਾਰੀ ਮੀਂਹ ਕਾਰਨ ਉੱਥੇ 10,000 ਦੇ ਕਰੀਬ ਸੰਗਤ ਫਸੀ ਹੋਈ ਹੈ। ਪੂਰਾ ਸਿੱਖ ਪੰਥ ਹੇਮਕੁੰਟ ਸਾਹਿਬ ਦੇ ਰਸਤਿਆਂ ਵਿੱਚ ਫਸੀ ਸੰਗਤ ਦੀ ਚੜ੍ਹਦੀ ਕਲਾ ਲਈ ਪਾਠ ਕਰਵਾਏ। ਇਸ ਖਬਰ ਦੀ ਪੁਸ਼ਟੀ ਲਈ ਜਦੋਂ ਅਸੀਂ ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਤੇ ਗੁਰਦੁਆਰਾ ਜੋਸ਼ੀਮੱਠ ਦੇ ਮੈਨੇਜਰ ਬੂਟਾ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਇਸ ਖਬਰ ਨੂੰ ਗੁਮਰਾਹਕੁੰਨ ਪ੍ਰਚਾਰ ਦੱਸਦਿਆਂ ਖੰਡਨ ਕੀਤਾ ਹੈ। ਉਨਾਂ ਕਿਹਾ ਕਿ 25 ਮਈ ਤੋਂ ਸ਼ੁਰੂ ਹੋਈ ਯਾਤਰਾ ਇਕਦਮ ਸਹੀ ਸਲਾਮਤ ਤੇ ਪੂਰੇ ਪ੍ਰਬੰਧਾਂ ਹੇਠ ਸੁਰੱਖਿਅਤ ਚੱਲ ਰਹੀ ਹੈ। ਇਸ ਖਬਰ ਦਾ ਖੰਡਨ ਮੈਨੇਜਰ ਸੇਵਾ ਸਿੰਘ ਨੇ ਆਪਣੇ ਫੇਸਬੁਕ ਅਕਾਊਂਟ ‘ਤੇ ਲਾਈਵ ਹੋ ਕੇ ਵੀ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹੇਮਕੁੰਟ ਸਾਹਿਬ ਹੁਣ ਤੱਕ 1 ਲੱਖ 70 ਹਜ਼ਾਰ 840 ਸੰਗਤਾਂ ਯਾਤਰਾ ਕਰ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਉਕਤ ਸੁਨੇਹਾ ਯਾਤਰਾ ਦੀ ਵਿਰੋਧਤਾ ਕਰਨ ਵਾਲਿਆਂ ਦੀ ਸ਼ਰਾਰਤ ਹੈ ਜੋ ਸੰਗਤ ਅੰਦਰ ਯਾਤਰਾ ਸਬੰਧੀ ਖੌਫ ਪੈਦਾ ਕਰਕੇ ਇੱਥੇ ਆ