ਜਿਓਂ ਹੀ ਲੁਧਿਆਣਾ ਨਗਰ ਨਿਗਮ ਚੋਣਾਂ ਦਾ ਬਿਗਲ ਵੱਜਿਆ, ਲੋਕਾਂ ਵਲੋਂ ਆਪਣੇ ਮਨ-ਪਸੰਦੀ ਨੇਤਾ ਨੂੰ ਘਰ ਘਰ ਬੁਲਾ ਕੇ ਸਵਾਗਤ ਕੀਤਾ ਜਾ ਰਿਹਾ ਹੈ।ਬੀਤੇ ਦਿਨੀਂ ਹੀ ਵਾਰਡ ਨੰਬਰ 36 ਚ ਪੈਂਦੇ ਸੂਰਜ ਨਗਰ ਅਤੇ ਜੁਝਾਰ ਨਗਰ ਮੁਹੱਲੇ ਦੇ ਲੋਕਾਂ ਨੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਜਗਬੀਰ ਸਿੰਘ ਸੋਖੀ ਨੂੰ ਘਰ ਘਰ ਬੁਲਾ ਕੇ ਭਰਵੇਂ ਹੁੰਗਾਰੇ ਦਾ ਸਕੇਂਤ ਦਿੱਤਾ। ਇਸ ਸਮੇਂ ਲੋਕਾਂ ਨੇ ਇਕੱਠੇ ਹੋ ਕੇ ਜਗਬੀਰ ਸਿੰਘ ਸੋਖੀ ਨਾਲ ਕਾਫ਼ੀ ਵਿਚਾਰ ਸਾਂਝੇ ਕੀਤੇ।ਆਉਣ ਵਾਲੇ ਸਮੇਂ ਵਿੱਚ ਮੋਢੇ ਨਾਲ ਮੋਢਾ ਲਾ ਖੜਨ ਦਾ ਭਰੋਸਾ ਦਿੱਤਾ।ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਬੀਰ ਸਿੰਘ ਸੋਖੀ ਨੇ ਕਿਹਾ ਕਿ ਅਸੀਂ ਕਿਸੇ ਵੀ ਨਾਗਰਿਕ ਦੀ ਕੋਈ ਵੀ ਪ੍ਰੇਸ਼ਾਨੀ ਨੂੰ ਅਣਗੌਲਿਆ ਨਹੀਂ ਕਰ ਸਕਦੇ।ਲੋਕਾਂ ਨੇ ਵੀ ਜਗਬੀਰ ਸਿੰਘ ਸੋਖੀ ਲਈ ਹਾਂ ਦਾ ਨਾਹਰਾ ਦਿੱਤਾ ਅਤੇ ਉਹਨਾਂ ਨੂੰ ਇਸ ਵਾਰ ਫੇਰ ਜਿਤਾਉਣ ਵਿਸ਼ਵਾਸ ਦਿਵਾਇਆ।ਇਸ ਤੋਂ ਇਲਾਵਾ ਲੋਕਾਂ ਨੇ ਕਿਹਾ ਕਿ ਸੋਖੀ ਜੀ ਇਹੋ ਜਿਹੇ ਨੇਤਾ ਹਨ, ਜੋ ਕਿ ਸਾਨੂੰ ਆਪਣੇ ਪਰਿਵਾਰ ਦੇ ਮੁੱਖੀ ਵਜੋਂ ਜਾਪਦੇ ਹਨ ਅਤੇ ਜੋ ਹਰ ਸਮੇਂ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਸੁਨਣ ਅਤੇ ਉਸ ਦਾ ਤੁਰੰਤ ਹੱਲ ਕੱਢਣ ਲਈ ਤੱਤਪਰ ਰਹਿੰਦੇ ਹਨ।ਇਸ ਸਮੇਂ ਕੁਝ ਹੋਰ ਸ਼ਖਸੀਅਤਾਂ ਜਥੇਦਾਰ ਸੁਖਵਿੰਦਰ ਸਿੰਘ , ਜਥੇਦਾਰ ਰਵੇਲ ਸਿੰਘ ਸੋਨੀ, ਜਥੇਦਾਰ ਸੁੱਚਾ ਸਿੰਘ, ਸੋਢੀ ਜੀ, ਜਗਿੰਦਰ ਸੋਖੀ,ਅਵਤਾਰ ਸਿੰਘ ਹਾਂਡਾ, ਮਾਤਾ ਵਿਦਿਆ ਕੌਰ ਹਾਂਡਾ, ਨਰਿੰਦਰ ਨੋਨਾ, ਜਸਵ