ਪਿੰਡ ਹਾਮਝੜੀ ਵਿਖੇ ਹੋਏ ਕ੍ਰਿਕਟ ਖੇਡ ਮੁਕਾਬਲੇ ਵਿੱਚ ਪਿੰਡ ਠਰੂਆ ਦੀ ਟੀਮ ਨੇ ਪਹਿਲਾ ਅਤੇਪਿੰਡ ਖੇਤਲਾ ਦੀ ਟੀਮ ਵਲੋਂ ਲਿਆ ਦੂਜਾ ਸਥਾਨ
ਖੇਡਾਂ ਪਿੰਡਾਂ ਦੀਆਂ।
ਖੇਡਾਂ ਸਾਡੇ ਜੀਵਨ ਵਿੱਚ ਇੱਕ ਅਹਿਮ ਰੋਲ ਅਦਾ ਕਰਦੀਆਂ ਹਨ।ਇਹ ਖੇਡਾਂ ਸਾਡਾ ਬਚਪਨ ਤੋਂ ਲੈ ਕੇ ਅਖ਼ੀਰ ਬੁਢੇਪੇ ਤੱਕ ਸਾਥ ਨਿਭਾਉਂਦੀਆਂ ਹਨ।ਭਾਵੇਂ ਖੇਡਾਂ ਕਾਫ਼ੀ ਪ੍ਰਕਾਰ ਦੀਆਂ ਹਨ।ਪਰ ਕਈਆਂ ਨੂੰ ਜੱਗ ਉੱਤੇ ਵਿਸ਼ੇਸ਼ ਸਥਾਨ ਨਹੀਂ ਮਿਲਦਾ।ਪਿੰਡਾਂ ਵਿੱਚ ਇੱਕ ਕੱਪੜੇ ਧੋਣ ਵਾਲੀ ਥਾਪੀ ਨਾਲ ਖੇਡੀ ਜਾਣ ਵਾਲੀ ਖੇਡ ਕ੍ਰਿਕਟ ਜਿਸ ਨੂੰ ਪਹਿਲਾਂ ਖਿੱਦੋ-ਖੂੰਡੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅੱਜ ਕੱਲ ਇਹ ਖੇਡ ਇਸ ਕਾਫ਼ੀ ਦੇਸ਼ਾਂ ਵਿਦੇਸ਼ਾਂ ਵਿੱਚ ਪ੍ਰਸਿੱਧੀ ਪਾ ਚੁੱਕੀ ਹੈ।ਪਿੰਡਾਂ ਚ ਵੀ ਇਸ ਖੇਡ ਦੇ ਕਾਫ਼ੀ ਮੁਕਾਬਲੇ ਕਰਵਾਏ ਜਾਂਦੇ ਹਨ।ਪਿਛਲੇ ਦਿਨੀਂ ਹਮਝੜੀ ਪਿੰਡ ਵੀ ਕ੍ਰਿਕਟ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਕਾਫ਼ੀ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ ਤੇ ਪਿੰਡ ਠਰੂਆ ਦੀ ਟੀਮ ਨੇ ਪਹਿਲਾ ਸਥਾਨ ਅਤੇ ਪਿੰਡ ਖੇਤਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਹ ਮੁਕਬਲਾ ਪਿੰਡ ਦੇ ਸਰਪੰਚ ਦੁਆਰਾ ਕਰਵਾਇਆ ਗਿਆ ਤੇ ਇਨਾਮਾਂ ਦੀ ਵੰਡ ਐੱਸ.ਐੱਚ. ਪਾਤੜਾਂ ਦੁਆਰਾ ਕੀਤੀ ਗਈ।
Comments
Post a Comment