ਗੌਂਡਰ ਕੌਣ ਵਿਚਾਰਾ,
ਪਰ ਇੱਕ ਪੰਜਾਬੀ ਪੁੱਤ ਮਰਨ ਦਾ,
ਝਟਕਾ ਪਿਆ ਕਰਾਰਾ।
ਰਾਸ਼ਟਰੀ ਪੱਧਰ ਦਾ ਇੱਕ ਖਿਡਾਰੀ,
ਤੁਰ ਗਿਆ ਭੰੰਗ ਦੇ ਭਾਣੇ।
ਜਿੱਤੇ ਮੈਡਲ ਕੰਮ ਨਾ ਆਏ,
ਸੜ ਗਏ ਚਿਤਾ ਸਿਰਹਾਣੇ।
ਬੇਰੁਜ਼ਗਾਰੀ ਅਤੇ ਬੁਰੇ ਹਾਲਾਤਾਂ,
ਇਸ ਪੁੱਠੇ ਰਾਹ ਪਾਇਆ।
ਜਿਹਨੂੰ ਕਦੇ ਸਨਮਾਨਿਤ ਕੀਤਾ,
ਅੱਜ ਹੱਥੀਂ ਮਾਰ ਮੁਕਾਇਆ।
ਭੋਗ ਗਿਆ ਲੇਖਾਂ ਦਾ ਲਿਖਿਆ,
ਮਾਪਿਆਂ ਦਾ ਲੱਕ ਤੋੜ ਗਿਆ।
ਦੇਸ਼ ਦੇ ਗੰਦੇ ਸਿਸਟਮ ਉੱਪਰ,
ਪ੍ਰਸ਼ਨ ਚਿੰਨ੍ਹ ਇੱਕ ਛੋੜ ਗਿਆ।
ਜੇ ਐਹੋ ਜਿਹੇ ਗੱਭਰੂ ਪੁੱਤਰ,
ਕੰਮ ਦੇਸ਼ ਦੇ ਆ ਜਾਂਦੇ।
ਸਿਰ ਦੇ ਕੇ ਦੁਸ਼ਮਣ ਦੀਆਂ ਤੋਪਾਂ,
ਨੂੰ ਵੀ ਚੁੱਪ ਕਰਾ ਜਾਂਦੇ।
ਕੀ ਗੁਜਰੀ ਹੋਊ ਮਾਪਿਆਂ ਉੱਤੇ,
ਜੋ ਜਿਉਂਦੇ ਜੀਅ ਮੋਏ।
ਵਿੱਚ ਗਰੀਬੀ ਪਾਲ ਪੜ੍ਹਾਇਆ,
ਸੁਪਨੇ ਕਈ ਸੰਜੋਏ।
ਪੁੱਤ ਦੀ ਲਾਸ਼ ਨੂੰ ਮੋਢਾ ਦੇਣਾ,
ਧੰਨ ਮਾਪਿਆਂ ਦਾ ਜੇਰਾ,
ਚਿਰਾਗ ਬੁਝੇ ਯਾਰਾ ਜਿਥੇ,
ਛਾਇਆ ਘਰੀਂ ਹਨੇਰਾ।
Comments
Post a Comment