ਪੰਜਾਬ ਦੇ ਅਤਿ ਲੋੜੀਂਦੇ ਅਤੇ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਸਣੇ ਤਿੰਨ ਗੈਂਗਸਟਰਾਂ ਦੇ ਅੱਜ ਇਕ ਪੁਲਿਸ ਮੁਕਾਬਲੇ ਵਿਚ ਹਲਾਕ ਹੋਣ ਦੀ ਸੂਚਨਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਇਹ ਦੱਸ ਰਹੀ ਹੈ ਕਿ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ ਅਤੇ ਬੁੱਢਾ ਨਾਂਅ ਦੇ ਤਿੰਨ ਗੈਂਗਸਟਰ ਅੱਜ ਪੁਲਿਸ ਨਾਲ ਪੰਜਾਬ-ਰਾਜਸਥਾਨ ਸਰਹੱਦ ’ਤੇ ਹੋਈ ਮੁਠਭੇੜ ਵਿਚ ਮਾਰੇ ਗਏ।
ਵਰਨਣਯੋਗ ਹੈ ਕਿ ਕਈ ਅਹਿਮ, ਸੰਗੀਨ ਅਤੇ ਸਨਸਨੀਖੇਜ਼ ਮਾਮਲਿਆਂ ਵਿਚ ਲੋੜੀਂਦਾ ਵਿੱਕੀ ਗੌਂਡਰ ਪੰਜਾਬ ਪੁਲਿਸ ਲਈ ਸਿਰਦਰਦੀ ਬਣਿਆ ਹੋਇਆ ਸੀ ਅਤੇ ਉਹੀ ਕਈ ਵਾਰ ਚਕਮਾ ਦੇ ਕੇ ਪੁਲਿਸ ਦੀ ਘੇਰਾਬੰਦੀ ਦੇ ਬਾਵਜੂਦ ਫ਼ਰਾਰ ਹੋਣ ਵਿਚ ਸਫ਼ਲ ਰਿਹਾ ਸੀ।
ਇਹ ਵੀ ਜ਼ਿਕਰਯੋਗ ਹੈ ਕਿ ਪੁਲਿਸ ਦੀ ਗਿਰਫ਼ਤ ਵਿਚ ਆਉਣ ਤੋਂ ਬਾਅਦ ਪਿਛਲੇ ਵਰ੍ਹੇ ਨਾਭਾ ਜੇਲ੍ਹ ਬਰੇਕ ਮਾਮਲੇ ਦੌਰਾਨ ਵਿੱਕੀ ਗੌਂਡਰ ਉਹਨਾਂ ਦੋਸ਼ੀਆਂ ਵਿਚ ਸ਼ਾਮਿਲ ਸੀ ਜੋ ਜੇਲ੍ਹ ਤੋੜ ਕੇ ਭੱਜਣ ਵਿਚ ਸਫ਼ਲ ਹੋ ਗਏ ਸਨ।
ਚੰਡੀਗੜ੍ਹ: ਪੰਜਾਬ ਪੁਲਿਸ ਵੱਲੋਂ ਪੰਜਾਬ-ਰਾਜਸਥਾਨ ਬਾਰਡਰ ਦੇ ਕੋਲ ਹਿੰਦੂਕੋਟਮਲ ਇਲਾਕੇ ਵਿੱਚ ਐਨਕਾਊਂਟਰ ਦੌਰਾਨ ਗੈਂਗਸਟਰ ਵਿੱਕੀ ਗੌਂਡਰ ਦੀ ਮੌਤ ਹੋ ਗਈ ਹੈ। ਸੂਤਰਾਂ ਮੁਤਾਬਿਕ ਐਨਕਾਊਂਟਰ ਵਿੱਚ ਗੌਂਡਰ ਦੇ ਸਾਥੀ ਪ੍ਰੇਮਾ ਲਾਹੌਰੀਆ ਦੀ ਵੀ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਿਕ ਵਿੱਕੀ ਗੌਂਡਰ ਨਾਭਾ ਜੇਲ ਬ੍ਰੇਕ ਕਾਂਡ ਦਾ ਮੁੱਖ ਮੁਲਜ਼ਮ ਸੀ ਤੇ ਪੁਲਿਸ ਉਸ ਨੂੰ ਕਾਫ਼ੀ ਦੇਰ ਤੋਂ ਲੱਭ ਰਹੀ ਸੀ।
ਮਲੋਟ (ਸੰਜੀਵ ਨਾਗਪਾਲ)— ਪੰਜਾਬ ਦੇ ਗੈਂਗਸਟਰ ਵਿੱਕੀ ਗੌਂਡਰ ਦੀ ਅੱਜ ਦੋ ਸਾਥੀਆਂ ਸਮੇਤ ਮੌਤ ਹੋ ਗਈ। ਵਿੱਕੀ ਗੌਂਡਰ ਦੇ ਨਾਲ ਦੇ ਇਕ ਸਾਥੀ ਦੀ ਪਛਾਣ ਪ੍ਰੇਮਾ ਲਾਹੋਰੀਆ ਵਜੋਂ ਹੋਈ ਹੈ, ਜਦਕਿ ਦੂਜੇ ਦੀ ਪਛਾਣ ਅਜੇ ਨਹੀਂ ਹੋਈ ਹੈ।
Comments
Post a Comment