ਬਾਦਲ ਸਾਬ੍ਹ ਨੇ ਆਪਣੇ ਦੋਵੇਂ ਸਾਲਿਆਂ ਨੂੰ ਖੁਸ਼ ਕਰਨ ਲਈ ਦੱਸਦੇ ਆ ਆਪਣੇ ਸਹੁਰੇ ਪਿੰਡ ਚੱਕ ਫ਼ਤਿਹ ਸਿੰਘ ਵਾਲ਼ੇ ਦੀਆਂ ਦੋ ਪੰਚਾਇਤਾਂ ਕਰ ਦਿੱਤੀਆਂ ਸਨ । ਹੁਣ 'ਟ੍ਰਬਿਊਨ' ਕਹਿੰਦਾ ਹੈ ਕਿ ਇਸ ਦਰਮਿਆਨੇ ਜਿਹੇ ਪਿੰਡ 'ਚੋਂ ਇਕ ਹੋਰ ਵੱਖਰੀ ਪੰਚਾਇਤ ਬਣਾਈ ਜਾ ਰਹੀ ਹੈ। ਜੇ ਆਹੀ ਹਾਲ ਰਿਹਾ ਤਾਂ ਗਲੀ-ਗਲੀ ਪੰਚਾਇਤ 'ਰੁਲਦੀ' ਫਿਰੂ। ਮੈਂ ਤਾਂ ਐਸੀ ਵੀ ਇਕ ਮਿਸਾਲ ਵੇਖੀ ਕਿ ਇਕ ਖਾਨਦਾਨ ਨੇ ਜਦੋਂ ਵੇਖਿਆ ਕਿ ਪਿੰਡ ਆਲ਼ੇ ਵੋਟ ਨਹੀਂ ਪਾਉਂਦੇ ਤਾਂ ਉਨ੍ਹਾਂ ਨੇ ਆਪਣੇ ਘਰਾਂ ਦੇ ਲਾਗਲੇ ਕੁਝ ਹੋਰ ਘਰ ਜੋੜ ਕੇ ਪੰਚਾਇਤ ਵੱਖ ਕਰਕੇ ਸਰਪੰਚੀ ਦਾ ਖੰਬਾ ਆਪਣੇ ਵਿਹੜੇ 'ਚ ਗੱਡ ਲਿਆ.ਜਦਕਿ ਉਹ ਪਿੰਡ ਸਧਾਰਨ ਜਿਹਾ ਪਿੰਡ ਹੈ, ਮਸਾਂ ਢਾਈ-ਤਿੰਨ ਹਜ਼ਾਰ ਵੋਟ ਹੋਊ। ਪੰਜਾਬ 'ਚ ਜ਼ਿਲ੍ਹਿਆਂ ਦੀ ਰਾਜਨੀਤੀ ਵੀ ਤਾਂ ਏਦਾਂ ਹੀ ਹੋਈ ਸੀ ਕਿ ਛੋਟੇ ਜਿਹੇ ਪੰਜਾਬ 'ਚ ਜ਼ਿਲ੍ਹੇ ਪਲਾਟਾਂ ਵਾਂਗੂ ਕੱਟ ਦਿੱਤੇ ਗਏ-ਜਦਕਿ ਕਿਸੇ ਨੇ ਇਹ ਨਹੀਂ ਵੇਖਿਆ ਕਿ ਇਕ ਨਵੇਂ ਜ਼ਿਲ੍ਹੇ ਨੂੰ ਸਥਾਪਿਤ ਕਰਨ 'ਚ ਕਿੰਨਾ ਧਨ ਤੇ ਕਿੰਨੀ ਮਸ਼ੀਨਰੀ ਖਰਚ ਆਉਂਦੀ ਹੈ। ਪਰ ਕੀ ਕਰੀਏ ! ਅਸੀਂ ਪੰਜਾਬੀ ਹੱਥ ਖੁੱਲ੍ਹਾ ਰੱਖਦੇ ਆਂ, ਫੇਰ ਹਾਕਮ ਵੀ ਸਾਡੇ 'ਚੋਂ ਹੀ ਨੇ, ਉਹ ਕਾਹਤੋਂ ਸਰਫ਼ਾ ਕਰਨ ? ਵੈਸੇ ਵੀ ਸਾਡੀ ਆਦਤ ਹੈ ਜਦੋਂ ਸੋਚਣਾ ਹੁੰਦਾ ਹੈ ਉਦੋਂ ਸੋਚਦੇ ਨਹੀਂ ਤੇ ਜਦੋਂ ਸੋਚਦੇ ਆਂ ਉਦੋਂ ਸੋਚਣ ਦਾ ਫਾਇਦਾ ਨਹੀਂ ਹੁੰਦਾ
-ਮਿੰਟੂ ਗੁਰੂਸਰੀਆ
-ਮਿੰਟੂ ਗੁਰੂਸਰੀਆ
Comments
Post a Comment