ਗੁਰਦਾਸਪੁਰ: ‘ਕਰਜ਼ ਖ਼ਤਮ ਕੁਰਕੀ ਖ਼ਤਮ, ਫ਼ਸਲ ਦੀ ਪੂਰੀ ਰਕਮ’ ਦਾ ਵਾਅਦਾ ਕਿਸਾਨ ਬੋਧ ਸਿੰਘ ਨੂੰ ਲਾਰਾ ਜਾਪ ਰਿਹਾ ਹੈ। ਬੋਧ ਸਿੰਘ ਉਹ ਕਿਸਾਨ ਹੈ, ਜਿਸ ਨੇ ਕਾਂਗਰਸ ਮੈਨੀਫੈਸਟੋ ਦਾ ਪ੍ਰਮੁੱਖ ਐਲਾਨ ਕਿਸਾਨ ਕਰਜ਼ ਮੁਆਫੀ ‘ਤੇ ਸਹਿਮਤੀ ਫਾਰਮ ਭਰਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਜਾ ਕੇ ਉਸ ਦਾ ਫਾਰਮ ਭਰਿਆ ਸੀ।
ਡੇਰਾ ਬਾਬਾ ਨਾਨਕ ਦੇ ਪਿੰਡ ਕੋਟਲੀ ਦਾ ਕਿਸਾਨ ਬੋਧ ਸਿੰਘ ਨੇ ਦੱਸਿਆ ਕਿ ਉਸ ਕੋਲ 31 ਕਨਾਲ ਖੇਤੀ ਯੋਗ ਜ਼ਮੀਨ ਹੈ। ਉਸ ਨੇ ਆਪਣੀ ਜ਼ਮੀਨ ਗਿਰਵੀਂ ਰੱਖ ਕੇ ਪੰਜਾਬ ਗ੍ਰਾਮੀਣ ਬੈਂਕ ਤੋਂ ਕਰਜ਼ ਲਿਆ ਸੀ ਜੋ ਹੁਣ ਤਕ 5 ਲੱਖ ਰੁਪਏ ਹੋ ਗਿਆ ਹੈ। ਕਿਸਾਨ ਨੇ ਦੱਸਿਆ ਕਿ ਅਕਤੂਬਰ 2016 ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਖ਼ੁਦ ਉਸ ਦਾ ਫਾਰਮ ਭਰਵਾਇਆ ਸੀ ਪਰ ਹਾਲੇ ਤਕ ਉਸ ਫਾਰਮ ਦਾ ਉਸ ਤਕ ਕੋਈ ਲਾਭ ਨਹੀਂ ਪਹੁੰਚਿਆ।
ਕਿਸਾਨ ਬੋਧ ਸਿੰਘ ਨੇ ਕਿਹਾ ਕਿ ਉਸ ਨੂੰ ਬੈਂਕ ਨੇ ਕਰਜ਼ ਚੁਕਾਉਣ ਲਈ ਕਈ ਨੋਟਿਸ ਵੀ ਭੇਜੇ ਹਨ। ਉਸ ਦੀ ਪਤਨੀ ਸਰਬਜੀਤ ਕੌਰ ਨੇ ਦੱਸਿਆ ਕਿ ਬੈਂਕ ਅਧਿਕਾਰੀ ਘਰ ਆ ਕੇ ਉਨ੍ਹਾਂ ਨੂੰ ਤੰਗ ਕਰਦੇ ਹਨ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਾ ਵਾਅਦਾ ਪੂਰਾ ਕਰਨ ਦੀ ਅਪੀਲ ਕੀਤੀ।

ਮੁੱਖ ਮੰਤਰੀ ਨੇ ਬੀਤੀ 7 ਜਨਵਰੀ ਨੂੰ ਤਕਰੀਬਨ 47 ਹਜ਼ਾਰ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਦੇ ਕਰਜ਼ ਨੂੰ ਮੁਆਫ ਕਰਨ ਵਾਲੇ ਪ੍ਰਮਾਣ ਪੱਤਰ ਵੰਡੇ ਸਨ। ਸਰਕਾਰ ਨੇ ਮਾਨਸਾ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰ ਕੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ ਸਭ ਤੋਂ ਪਹਿਲਾਂ ਕਰਜ਼ ਮੁਆਫੀ ਦਾ ਲਾਭ ਦਿੱਤਾ। ਇਸ ਮੌਕੇ ਮੁੱਖ ਮੰਤਰੀ ਨੇ ਦੱਸਿਆ ਸੀ ਕਿ ਢਾਈ ਏਕੜ ਜ਼ਮੀਨ ਵਾਲੇ ਪੰਜਾਬ ਦੇ ਸਾਰੇ ਕਿਸਾਨਾਂ ਦਾ 2 ਲੱਖ ਰੁਪਏ ਕਰਜ਼ ਮੁਆਫ ਕੀਤਾ ਜਾਵੇਗਾ।
Comments
Post a Comment